Tuesday, 18 July 2017

52 ਬਾਵਨ ਅਖਰੀ ਵਿੱਚੋ ਗੁਰਬਾਣੀ ਦੇ ਕੁਝ ਅਨਮੋਲ ਰਤਨ -- Gurbani Wallpaper Poster Dhan Sri Guru Granth Sahib Ji


Where are you going, wandering and searching ? 
Search instead within your own mind.
ਡੋਲਨ ਤੇ ਰਾਖਹੁ ਪ੍ਰਭੂ (En. Pu. & Hi.)
ਗੁਰੂ ਜੀ ਸਾਨੂੰ ਸਮਝਾਂਦੇ ਹਨ ਕਿ ਇੰਝ ਅਰਦਾਸ ਕਰ " ਹੇ ਵਾਹਿਗੁਰੂ ਜੀਉ ਕਿਰਪਾ ਕਰੋ, ਮੈਨੂੰ ਡਿਕੇਡੋਲੇ ਖਾਣ ਤੋਂ ਬਚਾ ਲਉ, ਮੈਨੂੰ ਮਾਯਾ ਦੇ ਮੋਹ-ਜਾਲ ਤੋਂ ਹੱਥ ਦੇ ਕੇ ਬਚਾ ਲਉ ।
Guru Ji shows us how to pray before that God so that He may be pleased with us. Guru Ji says: “O’ all-powerful God, I bow before You many times. O’ Master, save Nanak from wavering by extending Your hand (of support).”
डंडउति बंदन अनिक बार सरब कला समरथ ॥
डोलन ते राखहु प्रभू नानक दे करि हथ ॥१॥
गुरु जी फरमाते है कि - हे सर्वशक्तिमान प्रभु मेरी आपसे प्राथना है कि मुझे डोलने से बचा ले, मुझे माया के मोह-जाल में फिसलने से बचाले

ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ 
DADDA: This is not your true place; you must know where that place really is. ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ, ਉਸ ਟਿਕਾਣੇ ਨੂੰ ਪਛਾਣ, ਜੇਹੜਾ ਅਸਲ ਪੱਕੀ ਰਿਹਾਇਸ਼ ਵਾਲਾ ਘਰ ਹੈ।
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ 
You shall come to realize the way to that place, through the Word of the Guru's Shabad. ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿਚ ਸਦਾ ਟਿਕੇ ਰਹਿਣ ਦੀ ਕੀਹ ਜੁਗਤਿ ਹੈ।
ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ 
This place, here, is established by hard work, ਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ,
ਜਾ ਕਾ ਤਸੂ ਨਹੀ ਸੰਗਿ ਚਾਲੈ ॥ 
but not one iota of this shall go there with you. ਪਰ (ਮੌਤ ਆਇਆਂ) ਇਸ ਦਾ ਰਤਾ ਭਰ ਭੀ ਇਸ ਦੇ ਨਾਲ ਨਹੀਂ ਜਾਂਦਾ।
ਉਆ ਡੇਰਾ ਕੀ ਸੋ ਮਿਤਿ ਜਾਨੈ ॥ 
The value of that place beyond is known only to those, ਉਸ ਸਦੀਵੀ ਟਿਕਾਣੇ ਦੀ ਰੀਤ-ਮਰਯਾਦਾ ਦੀ ਸਿਰਫ਼ ਉਸ ਮਨੁੱਖ ਨੂੰ ਸਮਝ ਪੈਂਦੀ ਹੈ,
ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ 
upon whom the Perfect Lord God casts His Glance of Grace. 
ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ।
ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ 
That permanent and true place is obtained in the Saadh Sangat, the Company of the Holy; ਸਾਧ ਸੰਗਤ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ,
ਨਾਨਕ ਤੇ ਜਨ ਨਹ ਡੋਲਾਇਆ ॥੨੯॥ 
O Nanak, those humble beings do not waver or wander. ||29|| 
ਹੇ ਨਾਨਕ! ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ ॥੨੯॥

Sunday, 16 July 2017

ਸਾਵਣ, ਸਾਵਣਿ, ਸਾਉਣ Saavan Gurbani Quotes Fro Sri Guru Granth Sahib Ji ਵਾਹਿਗੁਰੂ

SAAWAN (Mid July to Mid August)
Saawan is usually the month of rains in the Punjab . Rains bring greenery to land and prosperity to the people, particularly farmers. It is a season of enjoyment for young boys and girls, who put swings on the trees and frolic around. It is particularly pleasing to the young brides who enjoy the loving company of their grooms. Guru Ji uses this backdrop to illustrate what brings happiness to a human being, whom he likens to God’s soul-bride.
Guru Ji says: “In the month of Saawan, that bride soul blooms in happiness who is imbued with love for the lotus feet (the immaculate Name of God). Her body and mind is imbued with the love for the eternal (God), and her only prop is God’s Name. For her all the false worldly attractions are bitter like poison, and appear useless like ashes. Meeting the saint-Guru, she is able to drink the pleasing drop of God’s (Name). In the company of the limitless all-powerful God, all the forests and grass blades are in bloom (in this month of Saawan.) My mind also longs to meet that God, but it is only by His grace that anyone can unite (with Him). I am always a sacrifice to those fellow bride-souls who have attained to God. Nanak says: “O’ my God, please show
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।
ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।
ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।
(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।
ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।
ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।
ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥


Friday, 14 July 2017

Gurbani Quotes In ਗੁਰਮੁਖੀ ਗੁਰਬਾਣੀ ਦੇ ਅਨਮੋਲ ਰਤਨ Sri Guru Granth Shaib Ji Quotes 376
ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ, ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ॥੧॥
Dhan Sri Guru Granth Sahib Ji 376ਹੇ ਵਾਹਿਗੁਰੂ ਜੀਉ, ਤੁਸੀ ਮੇਰੇ ਨਾਲ ਐਨਾ ਪਿਆਰ ਕਰਦੇ ਹੋ ਕਿ ਤੁਹਾਡੇ ਪਿਆਰ ਨੇ ਮੇਰੀਆਂ ਸਾਰੀਆਂ ਭੁੱਖਾਂ (ਤ੍ਰਿਸ਼ਨਾਵਾਂ) ਮਿਟਾ ਦਿੱਤੀਆਂ ਹਨ, ਹੁਣ ਕੋਈ ਵੀ ਭੁੱਖ ਐਸੀ ਨਹੀਂ ਜੋ ਤੁਹਾਡੇ ਪਿਆਰ ਵਿੱਚ ਵਿਗਣ ਪਾ ਸਕੇ, ਜਦੋ ਤੋਂ ਤੁਸੀ ਇਸ ਦਿਲ ਵਿੱਚ ਟਿਕੇ ਹੋ ਤਾਂ ਸੁਖ ਹੀ ਸੁਖ ਹੀ ਹਨ, ਆਨੰਦ ਹੀ ਆਨੰਦ ਹਨ, ਕੋਈ ਵੀ ਦੁੱਖ ਮੈਨੂੰ ਹੁਣ ਕਿਸ ਤਰ੍ਹਾਂ ਦੁੱਖ ਦੇ ਸਕਦੇ ?

Tuesday, 11 July 2017

ਬਾਬਾ ਫਰੀਦ ਜੀ ਦੇ 3 ਸਲੋਕ 3 salok Baba Farid Ji From Sri Guru Granth Shaib Ji 1378


ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ।
ਮੇਰੇ ਸਾਂਈ ਨੇ (ਮੇਰੇ ਉਤੇ) ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮੇਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ 'ਪੋਟਲੀ' ਸਿਰੋਂ ਲਾਹ ਕੇ ਸੁੱਟ ਦੇਈਏ) ॥੩॥
“The world is (like a) smoldering fire and I cannot think or find a way (to save my self from it). But God did a great favor to me and He pulled me out of it. Otherwise I too would have been burnt. (In other words, God showed me the way to remain detached, even while living in the family, otherwise I too would have been spiritually ruined).”
किझु न बुझै किझु न सुझै दुनीआ गुझी भाहि ॥
सांईं मेरै चंगा कीता नाही त हं भी दझां आहि ॥३॥
दुनिया देखने को तो गुलज़ार नज़र आती है परन्तु इस दुनिया में जो मोह है वह एक छुपी हुई आग की तरह है, यह आग अंदर ही अंदर मन में सुलगती रहती है और इस आग के कारण ही हम स्वयं को बचाने का कोई तरीका नहीं सोच पाते
मगर मेरे साई, मेरे परमात्मा ने मुझपर बुहत दया की और मुझे इससे बचा लिया, नहीं तो मैं भी दूसरे लोगों की तरह इसमें जल जाता
दूसरे शब्दों में कहे तो परमात्मा ने मुझे परिवार में रहते होये ही, मोह से निर्लेप रहने का मार्ग बताया I
Dhan Sri Guru Granth Sahib Ji 1378
ਜੇ ਸਾਂਈਂ ਨਾਲ ਮਿਲਣਾ ਹੈ ਤਾਂ ਘਾਹ (ਦਭੁ) ਵਰਗਾ ਬਣ ਜਾ, ਦੱਭ ਨੂੰ ਕੋਈ ਲਤਾੜ ਕੇ ਲੰਘ ਜਾਂਦਾ ਹੈ ਅਤੇ ਕੋਈ ਉਸਨੂੰ ਤੋੜ ਕੇ ਲੈ ਜਾਂਦਾ ਹੈ, ਜੇ ਇਹੋ ਜਿਹਾ ਸੁਭਾਅ ਬਣਾਏ ਤਾਂ ਸਾਂਈ (ਵਾਹਿਗੁਰੂ) ਦੇ ਦਰ ਤੇ ਕਬੂਲ ਹੋਵੇਗਾ ।
“O’ Farid, if you want to see God every where, then become (humble like) that straw on the pathway, which is first cut and then crushed under the feet. It is only then that we would be allowed to enter God’s court.”
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 1378


ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਕਿਉਕਿ ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ।
O’ Farid, if there is greed (in our heart for some worldly thing, then) it cannot be (true) love (for God. Any love) motivated by greed is false love.
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 1378

Friday, 7 July 2017

ਏਕੁ ਤੁਈ Gurbani Quotes From Sri Guru Granth Sahib Ji Ank 144 n 145 ਗੁਰਬਾਣੀ ਵਿਚਾਰ Posterਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,
ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,
ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।
(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥
न सूर ससि मंडलो ॥ न सपत दीप नह जलो ॥
अंन पउण थिरु न कुई ॥ एकु तुई एकु तुई ॥४॥
न तो सूरज, ना ही चाँद, न ही ग्रह,
न ही सात महाद्वीपों, और न ही महासागर,
न खाना, न ही हवा - कुछ भी स्थायी नहीं है।
हे ईश्वर !! आप अकेले ही स्थायी हो
Dhan Sri Guru Granth Sahib Ji 144ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ "O God, The Birds Do Not Have Money To Buy Food, But They Still Hope To Find Their Sustenance In The Trees And Water. Yes, Dear God, You are Their Provider Also, O God, You Are The Only One For Them And You Are The Only One For All Of Us."
Dhan Sri Guru Granth Sahib Ji 144