Tuesday 26 September 2017

ਤਾਤੀ ਵਾਉ tati Vao Na Lagaai

In this shabad, Guru Ji shares with us the kind of blessings and protection one receives when one seeks the shelter of God and makes God’s Name as one’s main support and main stay.

Guru Ji says: “(O’ my friends), by seeking the shelter of God, no hot wind (slightest problem or pain can) touch us. O’ brother, all around me, like a Raam kaar is the (protection of God), therefore no pain or suffering can afflict me.”(1)

Describing how he obtained this kind of protection and sense of security, Guru Ji says: “(O’ my friends, what happened was that) I met the perfect true Guru (and listened to his advice). It was he who arranged all this. He gave me the medicine of (God’s) Name, and attuned me to the love of one God alone.”(1-pause)

In conclusion, Guru Ji says: “(O’ my friends), that savior God has saved me and has destroyed all my affliction. (In short), Nanak says that God has become merciful upon him and has become his helper.”(2-15-79)

The message of this shabad is that when we follow the advice of the perfect Guru and remember God’s Name (virtues), it becomes like our permanent shield or protection and no pain, trouble or enemy can bother us or spoil the peace of our mind.

(ਹੇ ਭਾਈ !) ਪਾਰਬ੍ਰਹਮ ਪਰਮੇਸ਼ਰ ਦੀ ਸ਼ਰਣ ਪਿਆਂ ਤਤੀ ਹਵਾ ਨਹੀਂ ਲਗਦੀ (ਭਾਵ ਦੁਖ ਨਹੀਂ ਲਗਦਾ)। ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥

ਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ, (ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ। ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥

No comments:

Post a Comment